ਲੇਖ : ‘ਲਿਆ ਮੈਂ ਦਵਾਈ ਲੈ ਲਵਾਂ...’
ਪਿਆਰੇ ਪਾਠਕੋ, ਲੇਖ ਦਾ ਸਿਰਲੇਖ ‘ਲਿਆ ਮੈਂ ਦਵਾਈ ਲੈ ਲਵਾਂ’ ਵੈਸੇ ਤਾਂ ਖੁਦ ਹੀ ਸਪੱਸ਼ਟ ਕਰ ਦਿੰਦਾ ਹੈ ਕਿ ਮੈਂ ਇਸ ਲੇਖ ਰਾਹੀਂ ਕਹਿਣਾ ਕੀ ਚਾਹੁੰਦਾ ਹਾਂ। ਪ੍ਰੰਤੂ ਫਿਰ ਵੀ ਮੈਂ ਇਸ ਲੇਖ ਰਾਹੀਂ ਇਸ ਆਧੁਨਿਕ ਯੁੱਗ ਵਿੱਚ ਇਨਸਾਨ ਦੀ ਰੋਜ਼ਮੱਰਾ ਦੀ ਜ਼ਿੰਦਗੀ ਵਿਚ ਦਵਾਈਆਂ ਦੇ ਮਹੱਤਵ ਬਾਰੇ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹਾਂ ਜਿਸ ਵਿਚ ਮੈਂ ਆਪਣੇ ਘਰ ਤੋਂ ਹੀ ਕੁਝ ਤਜਰਬੇ ਸਾਂਝੇ ਕਰ ਰਿਹਾ ਹਾਂ।
ਮਨੱੁਖੀ ਜੀਵਨ ਅੱਜ ਕੱਲ੍ਹ ਕੁਝ ਇਸ ਤਰ੍ਹਾਂ ਦਾ ਹੋ ਗਿਆ ਹੈ ਕਿ ਲਗਭਗ ਹਰ ਤੀਸਰਾ ਬੰਦਾ ਕਿਸੇ ਨਾ ਕਿਸੇ ਦਵਾਈ ਉਤੇ ਨਿਰਭਰ ਹੈ। ਜੇਕਰ ਔਰਤਾਂ ਦੀ ਗੱਲ ਕਰੀਏ ਤਾਂ ਇਸ ਸਮੇਂ ਜ਼ਿਆਦਾਤਰ ਸ਼ਹਿਰੀ ਔਰਤਾਂ ਵਿਚ ਥਾਇਰਾਇਡ ਦੀ ਬਿਮਾਰੀ ਕਾਫ਼ੀ ਜ਼ਿਆਦਾ ਚੱਲ ਰਹੀ ਹੈ। ਇਸ ਬਿਮਾਰੀ ਤੋਂ ਪੀਡ਼ਤ ਔਰਤਾਂ ਨੂੰ ਸਵੇਰੇ ਉਠਦੇ ਸਾਰ ਹੀ ਖਾਲੀ ਪੇਟ ਇੱਕ ਗੋਲ਼ੀ ਖਾਣੀ ਪੈਂਦੀ ਹੈ। ਮੇਰੀ ਪਤਨੀ ਵੀ ਇਸੇ ਥਾਇਰਾਇਡ ਤੋਂ ਪੀਡ਼ਤ ਹੈ। ਉਠਦੇ ਸਾਰ ਹੀ ਮੇਰੀ ਪਤਨੀ ਕਹਿੰਦੀ ‘ਲਿਆ ਮੈਂ ਦਵਾਈ ਲੈ ਲਵਾਂ’।
ਅਜੇ ਉਹ ਥਾਇਰਾਇਡ ਦੀ ਗੋਲ਼ੀ ਖਾ ਕੇ ਹਟੀ ਹੀ ਸੀ ਕਿ ਪਿਤਾ ਜੀ ਕਹਿਣ ਲਗੇ, ‘ਆਹ ਪਾਣੀ ਦਾ ਗਿਲਾਸ ਦੇਹ ਯਾਰ ਗੋਲ਼ੀ ਲੈ ਲਵਾਂ। ਅਸਲ ਵਿਚ ਪਿਤਾ ਜੀ ਦੀ ਛਾਤੀ ਵਿਚ ਜਲਣ ਦੀ ਸਮਸਿਆ ਰਹਿੰਦੀ ਹੈ ਅਤੇ ਪਿਤਾ ਜੀ ਵੀ ਖਾਲੀ ਪੇਟ ਗੋਲ਼ੀ ਲੈਂਦੇ ਹਨ। ਥੋਡ਼੍ਹੀ ਦੇਰ ਬਾਅਦ ਮਾਤਾ ਜੀ ਨਹਾ ਧੋ ਕੇ ਆਏ ਅਤੇ ਕਹਿਣ ਲੱਗੇ ਮੈਨੂੰ ਗੈਸ ਜਿਹੀ ਬਣਨ ਕਾਰਨ ਚੱਕਰ ਆ ਰਿਹਾ ਹੈ, ਲਿਆ ਪਾਣੀ ਦੇਹ ‘ਮੈਂ ਦਵਾਈ ਲੈ ਲਵਾਂ’। ਮਾਤਾ ਜੀ ਨੂੰ ਚੱਕਰ ਆਉਣ ਦੀ ਗੱਲ ਸੁਣ ਕੇ ਸਾਹਮਣੇ ਵਾਲੀ ਗੁਆਂਢੀ ਸ਼ਰਮਾ ਅੰਟੀ ਵੀ ਸਾਡੇ ਘਰ ਮਾਤਾ ਦਾ ਹਾਲ ਪੁਛਣ ਲਈ ਆਏ। ਜਦੋਂ ਉਨ੍ਹਾਂ ਨੂੰ ਮੇਰੀ ਪਤਨੀ ਨੇ ਪਾਣੀ ਦਾ ਗਿਲਾਸ ਦਿੱਤਾ ਤਾਂ ਆਪਣੇ ਖੀਸੇ ’ਚੋਂ ਗੋਲੀ ਕੱਢ ਕੇ ਕਹਿਣ ਲੱਗੇ ਕਿ ਚੱਲ ਗੋਲ਼ੀ ਵੀ ਲੈ ਹੀ ਲਵਾਂ। ਮਾਤਾ ਜੀ ਗੋਲ਼ੀ ਲੈ ਕੇ ਹਟੇ ਤਾਂ ਪਿਤਾ ਜੀ ਕਹਿਣ ਲੱਗੇ, ‘ਚੱਲ ਬਈ ਚੱਲ ਥਰੈਪੀ ਲੈ ਤੈਨੂੰ ਥੋਡ਼੍ਹਾ ਅਰਾਮ ਆਵੇ’।
ਗੱਲ ਕੀ, ਸਾਰਾ ਟੱਬਰ ਈ ਦਵਾਈਆਂ ’ਤੇ ਟਿਕਿਆ ਹੋਇਆ ਹੈ। ਦੁਪਹਿਰ ਦੀ ਰੋਟੀ ਜਾਂ ਸ਼ਾਮ ਦੀ ਰੋਟੀ ਖਾਣ ਤੋਂ ਬਾਅਦ ਫਿਰ ਦਵਾਈ ਲੈਣ ਦੀ ਯਾਦ ਆ ਜਾਂਦੀ ਹੈ। ਤਿੰਨੋਂ ਟਾਈਮ ਇੱਕੋ ਗੱਲ ਜ਼ੁਬਾਨ ’ਤੇ ਆਉਂਦੀ ਹੈ ‘ਲਿਆ ਮੈਂ ਦਵਾਈ ਲੈ ਲਵਾਂ’।
(ਕੁਲਦੀਪ ਸਿੰਘ)
ਮੋਬਾਈਲ ਨੰਬਰ : 98142-12067
👍
ReplyDelete