ਸੱਥ ਦੀ ਪੀ.ਯੂ ਇਕਾਈ ਦਾ ਪ੍ਰਧਾਨ, ਜਨਰਲ ਸਕੱਤਰ ਅਤੇ ਮੁੱਖ ਬੁਲਾਰੇ ਵਜੋਂ ਦੇਖੋ ਕਿਸ ਨੂੰ ਮਿਲੀ ਜ਼ਿੰਮੇਵਾਰੀ
ਚੰਡੀਗੜ੍ਹ, 25 ਅਪ੍ਰੈਲ ਵਿਦਿਆਰਥੀ ਜੱਥੇਬੰਦੀ ‘ਸੱਥ’ ਨੇ 2018 ਤੋਂ ਸ਼ੁਰੂ ਕੀਤੇ ਆਪਣੇ ਸਫਰ ਨੂੰ ਬੁਲੰਦੀਆਂ ਵੱਲ ਲਿਜਾਂਦਿਆਂ ਅੱਜ ਇੱਕ ਹੋਰ ਮਹੱਤਵਪੂਰਨ ਕਦਮ ਪੁੱਟਿਆ ਹੈ, ਜਿਸਦੇ ਤਹਿਤ ਜੱਥੇਬੰਦੀ ਦੀ ਵਾਗਡੋਰ ਨਵੇਂ ਆਗੂਆਂ ਹੱਥ ਦਿੱਤੀ ਗਈ। ਚਰਨਜੀਤ ਸਿੰਘ, ਜੋ ਕਿ ਪਿਛਲੇ ਸਾਲ ਤੋਂ ਜੱਥੇਬੰਦੀ ਦੀ ਪੰਜਾਬ ਯੂਨੀਵਰਸਿਟੀ ਇਕਾਈ ਦੇ ਮੁੱਖ ਸੇਵਾਦਾਰ (ਪ੍ਰਧਾਨ) ਵਜੋੰ ਵਿਚਰ ਰਹੇ ਹਨ, ਉਹਨਾਂ ਦੇ ਸਹਿਯੋਗ ਲਈ ਅੱਜ ਹਰਮਨਪ੍ਰੀਤ ਸਿੰਘ ਨੂੰ ਸੱਥ ਦੀ ਪੀ.ਯੂ ਇਕਾਈ ਦਾ ਜਨਰਲ ਸਕੱਤਰ ਅਤੇ ਰਿਮਲਜੋਤ ਸਿੰਘ ਨੂੰ ਮੁੱਖ ਬੁਲਾਰੇ ਦਾ ਅਹੁਦਾ ਦੇ ਕੇ ਜਿੰਮੇਵਾਰੀਆਂ ਸੌੰਪੀਆਂ ਗਈਆਂ। ਚਰਨਜੀਤ ਸਿੰਘ ਗੁਰੂ ਨਾਨਕ ਸਿੱਖ ਸਟੱਡੀਜ ਵਿਭਾਗ ਵਿਚ ਪੀਐਚਡੀ ਕਰ ਰਹੇ ਹਨ, ਰਿਮਲਜੋਤ ਸਿੰਘ ਬਾਇਓਫਿਜੀਕਸ ਵਿਭਾਗ ਵਿਚ ਪੀਐਚਡੀ ਕਰ ਰਹੇ ਹਨ ਅਤੇ ਹਰਮਨਪ੍ਰੀਤ ਸਿੰਘ ਡਿਜਾਸਟਰ ਮੈਨੇਜਮੈਂਟ ਵਿਭਾਗ ਵਿਚ ਐਮਏ ਕਰ ਰਹੇ ਹਨ। ਅਹੁਦੇ ਸੌਂਪਣ ਮੌਕੇ ਸੱਥ ਦੇ ਮੋਢੀ ਮੈਂਬਰ ਸੁਖਵਿੰਦਰ ਸਿੰਘ ਨੇ ਨਵੇਂ ਆਗੂਆਂ ਨੂੰ ਵਧਾਈ ਦਿੰਦਿਆਂ, ਵਿਦਿਆਰਥੀਆਂ ਅਤੇ ਸਮਾਜ ਲਈ ਸਮੁੱਚੇ ਤੌਰ ਤੇ ਇਮਾਨਦਾਰੀ ਅਤੇ ਜੂਝ-ਲ਼ੜਨ ਦੀ ਸਿਆਸਤ ਕਰਨ ਦਾ ਮਕਸਦ ਦ੍ਰਿੜ ਕਰਵਾਇਆ ਅਤੇ ਜਥੇਬੰਦੀ ਨੂੰ ਹਾਲ ਹੀ ਵਿਚ ਹੋਸਟਲ ਮੈਸ ਖਾਣੇ ਦੇ ਰੇਟ ਘੱਟ ਕਰਵਾਉਣ ਦੇ ਮਹੀਨਾ ਲੰਮੇ ਚੱਲੇ ਮੋਰਚੇ ਵਿਚ ਜਿੱਤ ਹਾਸਲ ਕਰਨ ਦੀਆਂ ਵਧਾਈਆਂ ਦਿੱਤੀਆਂ। ਸਮੂਹ ਨਵੀਂ ਲੀਡਰਸ਼ਿਪ ਨੇ ਜੱਥੇਬੰਦੀ ਦੇ ਸਿਧਾਂਤਾਂ ਤੇ ਪਹਿਰਾ ਦਿੰਦਿਆਂ, ਮੁ...





Comments
Post a Comment